ਚੰਡੀਗੜ੍ਹ, 27 ਮਾਰਚ- ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਰਕਾਰੀ ਕਾਲਜ, ਫਤਿਹਾਬਾਦ ਮੁੱਖ ਦਫ਼ਤਰ ਦੀ ਉਸਾਰੀ ਲਈ ਸੈਕਟਰ-5 ਫਤਿਹਾਬਾਦ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 8.05 ਏਕੜ ਭੂਮਿ ਚੌਣ ਕੀਤੀ ਗਈ ਹੈ। ਇਸ ਕਾਲਜ ਦੀ ਇਮਾਰਤ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਕਾਰਜ ਵੰਡ ਦੀ ਮਿਤੀ ਤੋਂ 36 ਮਹੀਨੇ ਦੇ ਅੰਦਰ ਬਣਾਇਆ ਜਾਣਾ ਪ੍ਰਸਤਾਵਿਤ ਹੈ।
ਮੰਤਰੀ ਅੱਜ ਵਿਧਾਨਸਭਾ ਬਜਟ ਸੈਸ਼ਣ ਵਿੱਚ ਸਦਨ ਦੇ ਇੱਕ ਮੈਂਬਰ ਵੱਲੋਂ ਪੁਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਚੰਡੀਗੜ੍ਹ, 26 ਮਾਰਚ-ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਕਰਨਾਲ ਜ਼ਿਲ੍ਹੇ ਦੇ ਪਿੰਡ ਨਿਗਧੁ ਵਿੱਚ ਸਰਕਾਰੀ ਕਾਲਜ ਦੀ ਇਮਾਰਤ ਦੀ ਉਸਾਰੀ ਦੇ ਕੰਮ ਲਈ ਰੁਪਏ 3235.81 ਲੱਖ ਰੁਪਏ ਦੀ ਰਕਮ ਦਾ ਅੰਦਾਜਾ ਪ੍ਰਸਤਾਵਿਤ ਕੀਤਾ ਗਿਆ ਹੈ ਜਿਸ ਨੂੰ ਜਲਦ ਹੀ ਮੰਜੂਰ ਕਰ ਦਿੱਤਾ ਜਾਵੇਗਾ।
ਵੱਖ ਵੱਖ ਅਧਿਆਪਨ ਅਤੇ ਗੈਰ-ਅਧਿਆਪਨ ਅਹੁਦਿਆਂ ਦੀ ਭਰਤੀ ਲਈ ਐਚ.ਪੀ.ਐਸ.ਸੀ/ ਐਚ.ਐਸ.ਐਸ.ਸੀ ਨੂੰ ਪਹਿਲਾਂ ਹੀ ਮੰਗ ਭੇਜੀ ਜਾ ਚੁੱਕੀ ਹੈ।
ਮੰਤਰੀ ਅੱਜ ਵਿਧਾਨਸਭਾ ਬਜਟ ਸੈਸ਼ਣ ਵਿੱਚ ਸਦਨ ਦੇ ਇੱਕ ਮੈਂਬਰ ਵੱਲੋਂ ਪੁਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਚੰਡੀਗੜ੍ਹ, 27 ਮਾਰਚ-ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਦੱਸਿਆ ਕਿ ਕਲਾਇਤ ਵਿੱਚ ਭਗਵਾਨ ਪਰਸ਼ੁਰਾਮ ਬਾਰਾਤ ਘਰ ਦੀ ਉਸਾਰੀ ਦਾ ਕੰਮ, ਜਿਸ ਦੀ ਜੁਲਾਈ,2018 ਵਿੱਚ ਅਨੁਬੰਧ ਰਕਮ 187.78 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਸੀ, ਇਨ੍ਹੀ ਰਕਮ ਦੀ ਲਾਗਤ ਨਾਲ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ।
ਸ੍ਰੀ ਵਿਪੁਲ ਗੋਇਲ ਅੱਜ ਹਰਿਆਣਾ ਵਿਧਾਨਸਭਾ ਦੇ ਚਲ ਰਹੇ ਬਜਟ ਸੈਸ਼ਣ ਦੌਰਾਨ ਕਲਾਇਤ ਦੇ ਵਿਧਾਇਕ ਸ੍ਰੀ ਵਿਕਾਸ ਸਹਾਰਣ ਵੱਲੋਂ ਪੁਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਜਾਣੂ ਕਰਵਾਇਆ ਕਿ ਭਗਵਾਨ ਪਰਸ਼ੁਰਾਮ ਬਾਰਾਤ ਘਰ ਦੀ ਉਸਾਰੀ ਪਹਿਲਾਂ ਹੀ 1.75 ਏਕੜ ਭੂਮਿ ਸੀ, ਪਰ ਸਥਾਨਕ ਲੋਕਾਂ ਦੀ ਮੰਗ ‘ਤੇ ਕਮਿਊਨਿਟੀ ਕੇਂਦਰ ਦਾ ਖੇਤਰਫਲ ਵਧਾ ਕੇ ਇਸ ਨੂੰ ਤਿੰਨ ਏਕੜ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਪਰਸ਼ੁਰਾਮ ਬਾਰਾਤ ਘਰ ਦੀ ਉਸਾਰੀ ਦੇ ਕੰਮ ਨੂੰ ਪੂਰਾ ਕਰ ਲਈ 238.44 ਲੱਖ ਰੁਪਏ ਦਾ ਅੰਦਾਜਾ ਤਿਆਰ ਕੀਤਾ ਹੈ , ਜਿਸ ਲਈ ਪ੍ਰਸ਼ਾਸਣਿਕ ਮੰਜੂਰੀ ਅਤੇ ਫੰਡ ਵੰਡ ਦੀ ਪ੍ਰਕਿਰਿਆ ਅਧੀਨ ਹੈ।
ਚੰਡੀਗੜ੍ਹ, 27 ਮਾਰਚ-ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਜ਼ਿਲ੍ਹਾ ਨੂਹ ਦੇ ਪਿੰਡ ਮਾਂਡੀਖੇੜਾ ਵਿੱਚ ਬਣੇ ਸਿਵਿਲ ਅਸਪਤਾਲ ਵਿੱਚ ” ਐਕਸੀਡੈਂਟ ਅਤੇ ਟ੍ਰਾਮਾ ਕੇਅਰ ਸੇਵਾਵਾਂ” ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਅਸਪਤਾਲ ਨੂੰ 100 ਬਿਸਤਰ ਸਮਰੱਥਾ ਤੋਂ ਵਧਾ ਕੇ 200 ਬਿਸਤਰੀ ਵੀ ਕੀਤਾ ਜਾਵੇਗਾ, ਇਸ ਲਈ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ।
ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਚਲ ਰਹੇ ਬਜਟ ਸੈਸ਼ਣ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਪਿੰਡ ਮਾਂਡੀਖੇੜਾ ਵਿੱਚ 100 ਬਿਸਤਰੀ ਅਲ-ਆਫਿਆ ਜ਼ਿਲ੍ਹਾ ਸਿਵਿਲ ਅਸਪਤਾਲ ਸਾਲ 2005 ਤੋਂ ਕੰਮ ਕਰ ਰਹੇ ਹਨ। ਅਸਪਤਾਲ ਦੀ ਕੁਲ ਭੂਮਿ 16 ਏਕੜ ਅਤੇ 8 ਮਰਲਾ ਹੈ। ਸਰਕਾਰ ਨੇ 100 ਬਿਸਤਰੀ ਅਲ-ਆਫਿਆ (ਮਾਂਡੀਖੇੜਾ) ਜ਼ਿਲ੍ਹਾ ਸਿਵਿਲ ਅਸਪਤਾਲ ਨੂੰ 200 ਬਿਸਤਰੀ ਅਸਪਤਾਲ ਵਿੱਚ ਅਪਗ੍ਰੇਡ ਕਰਨ ਲਈ ਸੈਧਾਂਤਿਕ ਮੰਜੂਰੀ ਜੁਲਾਈ 2024 ਨੂੰ ਪ੍ਰਦਾਨ ਕਰ ਦਿੱਤੀ ਹੈ। ਮੌਜੂਦਾ ਸਮੇਂ ਵਿੱਚ 135 ਸਿਹਤ ਸਹੁਲਤਾਂ ਜ਼ਿਲ੍ਹਾ ਨੂਹ ਵਿੱਚ ਉਪਲਬਧ ਹੈ। ਉਨ੍ਹਾਂ ਨੇ ਦੱਸਿਆ ਕਿ 15,48.460 ਦੀ ਆਬਾਦੀ ਨੂੰ ਸਿਹਤ ਸੇਵਾਵਾਂ ਮੁਹਈਆ ਕਰ ਰਹੀ ਹੈ ਜਿਸ ਵਿੱਚ 14,41,724 ਦੀ ਪੇਂਡੂ ਆਬਾਦੀ ਅਤੇ 1,06.736 ਦੀ ਸ਼ਹਿਰੀ ਆਬਾਦੀ ਸ਼ਾਮਲ ਹੈ। ਇਨ੍ਹਾਂ 135 ਸਿਹਤ ਸਹੁਲਤਾਂ ਵਿੱਚੋਂ ਜ਼ਿਲ੍ਹਾ ਨੂਹ ਵਿੱਚ 1 ਜ਼ਿਲ੍ਹਾ ਸਿਵਿਲ ਅਸਪਤਾਲ, 5 ਕਮਿਊਨਿਟੀ ਸਿਹਤ ਕੇਂਦਰ, 17 ਪ੍ਰਾਈਮਰੀ ਸਿਹਤ ਕੇਂਦਰ ਅਤੇ 111 ਉਪ ਸਿਹਤ ਕੇਂਦਰ ਹੈ। ਇਨ੍ਹਾਂ ਦੇ ਇਲਾਵਾ, ਜ਼ਿਲ੍ਹਾ ਨੂਹ ਵਿੱਚ ਇੱਕ ਮੇਡਿਕਲ ਕਾਲਜ ਹੈ।
ਚੰਡੀਗੜ੍ਹ, 27 ਮਾਰਚ-ਸਦਨ ਵਿੱਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਦੱਸਿਆ ਕਿ ਬਾਡੀ-ਮਾਜਰਾ ਪੁਲ ਨਾਲ ਪੁਰਾਣੀ ਜਗਾਧਰੀ-ਸਹਾਰਨਪੁਰ ਸੜਕ ਤੱਕ ਪੱਛਮੀ ਯਮੁਨਾ ਨਹਿਰ ਦੇ ਪੱਛਮੀ ਕਿਨਾਰੇ ‘ਤੇ ਛੱਠ ਪੂਜਾ ਘਾਟ ਅਤੇ ਰਿਵਰ-ਫ੍ਰੰਟ ਵਿਕਸਿਤ ਕਰਨ ਦਾ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਹੈ। ਇਹ ਕੰਮ ਮੰਜੂਰੀ ਤੋਂ ਬਾਅਦ 6 ਮਹੀਨੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ 12.87 ਕਰੋੜ ਰੁਪਏ ਦੀ ਪ੍ਰਸ਼ਾਸਣਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ।
ਸਦਨ ਦੇ ਮੈਂਬਰ ਵੱਲੋਂ ਪੁਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਬਾਡੀ-ਮਾਜਰਾ ਪੁਲ ਨਾਲ ਪੁਰਾਣੀ ਜਗਾਧਰੀ-ਸਹਾਰਨਪੁਰ ਸੜਕ ਤੱਕ 4.5 ਕਿਲੋਮੀਟਰ ਲੰਬਾ ਰਿਵਰ-ਫ੍ਰੰਟ ਵਿਕਸਿਤ ਕੀਤਾ ਜਾਵੇਗਾ ਜਿਸ ਵਿੱਚ ਸੜਕ ਦੀ ਉਸਾਰੀ ਦਾ ਕੰਮ ਪੈਦਲ ਰਸਤਾ 5 ਤੋਂ 12 ਮੀਟਰ ਚੌੜਾਈ, ਲੈਂਡਸਕੇਪਿੰਗ,ਸਟ੍ਰੀਟ ਲਾਇਟ ਅਤੇ ਛੱਠ ਪੂਜਾ ਘਾਟ ਦੀ ਮੁਰੰਮਤ ਦੇ ਕੰਮ ਦਾ ਵੀ ਪ੍ਰਬੰਧ ਹੈ।
ਚੰਡੀਗੜ੍ਹ, 27 ਮਾਰਚ-ਸਦਨ ਵਿੱਚ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਦੱਸਿਆ ਕਿ ਪਿਰਥਲਾ ਵਿਧਾਨਸਭਾ ਚੌਣ ਖੇਤਰ ਦੇ ਪਿੰਡਾਂ ਭਾਨਕਪੁਰ, ਨੰਗਲਾ, ਜੋਗਿਆਨ, ਕਬੂਲਪੁਰ ਬਾਂਗਰ, ਮੁਹੱਲਾ ਲੌਧਿਆਪੁਰ ਦਾ ਭੂ-ਜਲ ਖਾਰਾ ਹੈ ਅਤੇ ਇਹ ਸੇਮ ਦੀ ਵੀ ਸਮੱਸਿਆ ਹੈ ਜਿਸ ਦੇ ਕਾਰਨ ਇੱਥੇ ਕੋਈ ਫ਼ਸਲ ਨਹੀਂ ਉਗਾਈ ਜਾ ਸਕਦੀ।
ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਿੰਚਾਈ ਅਤੇ ਜਲ ਸਰੋਤ ਵਿਭਾਗ ਨੇ ਖੇਤਾਂ ਵਿੱਚੋਂ ਪਾਣੀ ਕੱਡਣ ਸਬੰਧਤ ਇੱਕ ਪਰਿਯੋਜਨਾ ਤਿਆਰ ਕੀਤੀ ਹੈ ਜਿਸ ਵਿੱਚ ਜਲ ਵਿੱਚ ਡੂਬੇ ਖੇਤਰ ਵਿੱਚ ਸੌਰ ਪੈਨਲਾਂ ਨਾਲ 20 ਉਥਲੇ ਨਲਕੂਪਾਂ ਦੀ ਸਥਾਪਨਾ ਦਾ ਕੰਮ ਕੀਤਾ ਜਾਵੇਗਾ। ਜਿਸ ਦੀ ਲਾਗਤ 265.63 ਲੱਖ ਰੁਪਏ ਹੈ ਇਹ ਕੰਮ ਸਬੰਧਤ ਅਜੈਂਸੀ ਨੂੰ ਅਲਾਟ ਕਰ ਦਿੱਤਾ ਗਿਆ ਹੈ।
ਇਸ ਪਰਿਯੋਜਨਾ ਵਿੱਚ ਸਿਕਰੋਨਾ, ਕਾਬਲਪੁਰ ਬਾਂਗਰ, ਮੁਹੱਲਾ ਲੌਧਿਆਪੁਰ ਅਤੇ ਫਿਰੋਜਪੁਰ ਕਲਾਂ ਪਿੰਡਾ ਦਾ ਪਾਣੀ ਕਾਬੁਲਪੁਰ ਲਿੰਕ ਡ੍ਰੇਨ ਵਿੱਚ, ਹਰਫਲਾ, ਮੁਹੱਲਾ ਅਤੇ ਭਨਕਪੁਰ ਪਿੰਡਾਂ ਦਾ ਪਾਣੀ ਗੋਂਛੀ ਡ੍ਰੇਨ ਵਿੱਚ ਅਤੇ ਸੇਹਰਲਾ ਪਿੰਡ ਦਾ ਪਾਣੀ ਫ਼ਰੀਦਾਬਾਦ ਜ਼ਿਲ੍ਹੇ ਦੇ ਸੇਹਰਲਾ ਡ੍ਰੇਨ ਵਿੱਚ ਡਿੱਗੇਗਾ। ਇਹ ਕੰਮ ਅਪ੍ਰੈਲ 2025 ਵਿੱਚ ਫ਼ਸਲਾਂ ਦੀ ਕਟਾਈ ਤੋਂ ਬਾਅਦ ਸ਼ੁਰੂ ਹੋਵੇਗਾ ਅਤੇ 30 ਜੁਲਾਈ 2025 ਤੱਕ ਪੂਰਾ ਹੋ ਜਾਵੇਗਾ।
ਚੰਡੀਗੜ੍ਹ, 27 ਮਾਰਚ – ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਦੱਸਿਆ ਕਿ ਕਸਬਾ ਧਾਰੂਹੇੜਾ ਸਬ-ਤਹਿਸੀਲ ਨੂੰ ਸਬ-ਡਿਵੀਜਨ ਬਨਾਉਣ ਦਾ ਨਿਯਮ ਤੇ ਮਾਨਦੰਡ ਪੂਰੇ ਨਹੀਂ ਹਨ।
ਸ੍ਰੀ ਵਿਪੁਲ ਗੋਇਲ ਅੱਜ ਹਰਿਆਣਾ ਵਿਧਾਨਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਕਲਾਇਤ ਦੇ ਵਿਧਾਇਕ ਸ੍ਰੀ ਲਛਮਣ ਸਿੰਘ ਯਾਦਵ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੁ ਕਰਵਾਇਆ ਕਿ ਧਾਰੂਹੇੜਾ ਸਬ-ਤਹਿਸੀਲ ਨੂੰ ਸਬ-ਡਿਵੀਜਨ ਬਨਾਉਣ ਦਾ ਪ੍ਰਸਤਾਵ ਸਰਕਾਰ ਦੇ ਵਿਚਾਰਧੀਨ ਨਹੀਂ ਹੈ। ਧਾਰੂਹੇੜਾ ਨੂੰ ਤਹਿਸੀਲ ਬਨਾਉਣ ਲਈ 40 ਪਿੰਡ ਚਾਹੀਦੇ ਹਨ ਪਰ ਇੱਥੇ ਹੁਣੀ 37 ਪਿੰਡ ਹਨ, 2022 ਵਿੱਚ ਹੋਈ ਮਰਦਮਸ਼ੁਮਾਰੀ ਦੇ ਅਨੁਸਾਰ ਧਾਰੂਹੇੜਾ ਦੀ ਆਬਾਦੀ ਇੱਕ ਲੱਖ 5000 ਸੀ। ਧਾਰੂਹੇੜਾ ਦਾ ਖੇਤਰਫੱਲ 13,500 ਵਰਗ ਮੀਟਰ ਹੈ ਜਦੋਂ ਕਿ 15,000 ਤੋਂ ਉੱਪਰ ਤੋਂ ਖੇਤਰਫੱਲ ਦੀ ਜਰੂਰਤ ਹੈ।
ਉਨ੍ਹਾਂ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਨਿਯਮਾਂ ਤੇ ਮਾਨਦੰਡਾਂ ਅਨੁਸਾਰ ਧਾਰੂਹੇੜਾ ਸਬ-ਤਹਿਸੀਲ ਨੂੰ ਤਹਿਸੀਲ ਬਨਾਉਣ ‘ਤੇ ਵਿਚਾਰ ਕੀਤਾ ਜਾਵੇਗਾ।
ਚੰਡੀਗੜ੍ਹ, 27 ਮਾਰਚ – ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਦੱਸਿਆ ਕਿ ਰਾਜ ਵਿੱਚ ਤਾਲਾਬਾਂ ਦੇ ਸੁੰਦਰੀਕਰਣ ਲਈ ਸਰਕਾਰ ਵੱਲੋਂ ਅੰਮ੍ਰਿਤ ਸਰੋਵਰ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਕੁੱਲ 1069 ਤਾਲਾਬਾਂ ਦਾ ਸੁੰਦਰੀਕਰਣ ਤੇ ਮੁਰੰਮਤ ਦਾ ਕੰਮ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2022-23 ਵਿੱਚ 849 ਤਾਲਾਬ, ਵਿੱਤੀ ਸਾਲ 2023-24 ਵਿੱਚ 219 ਤਾਲਾਬ ਤੇ ਵਿੱਤੀ ਸਾਲ 2024-25 ਵਿੱਚ ਇੱਕ ਤਾਲਾਬ ਦਾ ਇਸ ਯੋਜਨਾ ਤਹਿਤ ਸੁੰਦਰੀਕਰਣ ਤੇ ਮੁਰੰਮਤ ਕੰਮ ਕੀਤਾ ਗਿਆ ਹੈ। ਇਸ ਕੰਮ ‘ਤੇ ਕੁੱਲ 373.26 ਕਰੋੜ ਰੁਪਏ ਖਰਚ ਕੀਤੇ ਗਏ। ਵਿੱਤ ਸਾਲ 2022-23 ਵਿੱਚ 323.87 ਕਰੋੜ ਰੁਪਏ, ਵਿੱਤ ਸਾਲ 2023-24 ਵਿੱਚ 49.18 ਕਰੋੜ ਰੁਪਏ ਅਤੇ ਵਿੱਤੀ ਸਾਲ 2024-25 ਵਿੱਚ 0.21 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕੀਤੇ ਗਏ।
ਚੰਡੀਗੜ੍ਹ, 27 ਮਾਰਚ – ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਜੁਲਾਨਾ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਪੀਪੀਪੀ ਮੋਡ ਰਾਹੀਂ ਅਲਟਰਾਸਾਊਂਡ ਸਹੂਲਤ ਸ਼ੁਰੂ ਕਰਨ ਦਾ ਪ੍ਰਸਤਾਵ ਹੈ।
ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੀ ਸੀ।
ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਸੀਐਸੀ ਜੁਲਾਨਾ ਵਿੱਚ ਪੀਪੀਪੀ ਮੋਡ ਰਾਹੀਂ ਅਲਟਰਾਸਾਊਂਡ ਸਹੂਲਤ ਸ਼ੁਰੂ ਕਰਨ ਦਾ ਪ੍ਰਸਤਾਵ ਹੈ। ਇਸ ਦੇ ਲਈ ਐਚਐਮਐਸਸੀਐਲ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਕੋਈ ਬੋਲੀ ਨਹੀਂ ਮਿਲੀ। ਐਚਐਮਐਸਸੀਐਲ ਨੇ ਇਸ ਦੇ ਲਈ ਮੁੜ ਟੈਂਡਰ ਜਾਰੀ ਕੀਤਾ ਹੈ।
ਉਨ੍ਹਾਂ ਨੇ ਸਵੀਕਾਰ ਕੀਤਾ ਕਿ ਫਿਲਹਾਲ ਰਾਜ ਵਿੱਚ ਡਾਕਟਰਾਂ ਦੀ ਕੁੱਝ ਕਮੀ ਹੈ। ਮੌਜੂਦਾ ਵਿੱਚ ਮੈਡੀਕਲ ਅਧਿਕਾਰੀਆਂ ਦੇ 3969 ਮੰਜੂਰ ਅਹੁਦਿਆਂ ਵਿੱਚੋਂ 3192 ਭਰੇ ਹੋਏ ਹਨ ਅਤੇ 777 ਖਾਲੀ ਹਨ। ਸੀਐਚਸੀ ਜੁਲਾਨਾ ਵਿੱਚ ਮੰਜੂਰ 8 ਅਹੁਦਿਆਂ ਦੇ ਵਿਰੁੱਧ 4 ਡਾਕਟਰ ਨਿਯੁਕਤ ਹਨ।
ਉਨ੍ਹਾਂ ਨੇ ਦੱਸਿਆ ਕਿ ਪਿਛਲੀ 8 ਮਾਰਚ, 2025 ਨੂੰ ਵਿਭਾਗ ਵੱਲੋਂ 561 ਨਵੇਂ ਨਿਯੁਕਤ ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ, ਜਲਦੀ ਹੀ ਉਨ੍ਹਾਂ ਨੂੰ ਸਟੇਸ਼ਨ ਦਿੱਤੇ ਜਾਣਗੇ ਅਤੇ ਉਸ ਤੋਂ ਮੈਡੀਕਲ ਅਧਿਕਾਰੀਆਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਚੰਡੀਗੜ੍ਹ, 27 ਮਾਰਚ – ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਅੱਜ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਧਿਆਨ ਖਿੱਚ ਪ੍ਰਸਤਾਵ ‘ਤੇ ਆਪਣੇ ਜਵਾਬ ਵਿੱਚ ਸਦਨ ਨੂੰ ਜਾਣੂ ਕਰਵਾਇਆ ਕਿ ਸੂਬੇ ਵਿੱਚ ਸਿਖਿਆ ਵਿਭਾਗ ਦੇ ਤਹਿਤ 14,925 ਸਰਕਾਰੀ ਸਕੂਲ ਸੰਚਾਲਿਤ ਹਨ।
ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ/ਵਿਦਿਅਕ ਸੰਸਥਾਨਾਂ ਦੀ ਜਮੀਨ ‘ਤੇ ਵਪਾਰਕ ਅਤੇ ਉਦਯੋਗਿਕ ਇਕਾਈਆਂ ਆਦਿ ਲਗਾਉਣ ਜਾਂ ਵਪਾਰ ਦੇ ਲਈ ਦੇਣ ਬਾਰੇ ਕੋਈ ਪ੍ਰਸਤਾਵ ਵਿਭਾਗ ਦੇ ਵਿਚਾਰਧੀਨ ਨਹੀਂ ਹੈ।
ਚੰਡੀਗੜ੍ਹ, 27 ਮਾਰਚ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਰਿਵਾੜੀ ਵਿੱਚ ਸਰੋਂ ਦਾ ਐਕਸੀਲੈਂਸ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਡਹੀਨਾ/ਕੱਵਾਲੀ ਪਿੰਡ ਵਿੱਚ ਵੀ ਬੀਜ ਵਿਕਰੀ ਕੇਂਦਰ ਖੋਲਣ ਦਾ ਪ੍ਰਸਤਾਵ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅੱਜ ਵਿਧਾਨਸਭਾ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਸਦਨ ਨੂੰ ਦੱਸਿਆ ਕਿ ਕੋਸਲੀ ਦੇ ਵਿਧਾਇਕ ਸ੍ਰੀ ਲਛਮਣ ਸਿੰਘ ਯਾਦਵ ਦੀ ਅਪੀਲ ‘ਤੇ ਟਾਹਨਾ (ਰਿਵਾੜੀ) ਵਿੱਚ ਸਰੋਂ ਦਾ ਐਕਸੀਲੈਂਸ ਕੇਂਦਰ (ਸੀਆਈਐਮ) ਦੀ ਸਥਾਪਨਾ ਲਈ ਪ੍ਰਸਤਾਵ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਆਈਐਮ ਦਾ ਵਿਸਤਾਰ ਪ੍ਰਾਰੂਪ ਤਿਆਰ ਕਰ ਲਿਆ ਗਿਆ ਹੈ। ਇਸ ਐਕਸੀਲੈਂਸ ਕੇਂਦਰ ਦੀ ਸਥਾਪਨਾ ਲਈ ਲਗਭਗ 20 ਏਕੜ ਭੂਮੀ ਦੀ ਜਰੂਰਤ ਹੈ। ਵਿਭਾਗ ਦੇ ਕੋਲ ਐਨਐਚ-71 ‘ਤੇ ਰਿਵਾੜੀ -ਝੱਜਰ ਰੋਡ ‘ਤੇ ਲਗਭਗ 23 ਏਕੜ ਭੂਮੀ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ 2 ਮਾਰਚ 2023 ਨੂੰ ਪ੍ਰਬੰਧਿਤ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਮਾਹਰਾਂ/ਵਿਗਿਆਨਕਾਂ ਨੇ ਟਾਹਨਾ, ਰਿਵਾੜੀ ਵਿੱਚ ਸਰੋਂ ਐਕਸੀਲੈਂਸ ਕੇਂਦਰ (ਸੀਆਈਐਮ) ਦੇ ਪ੍ਰਾਰੂਪ ਪ੍ਰਸਤਾਵ ‘ਤੇ ਸਹਿਮਤੀ ਵਿਅਕਤ ਕੀਤੀ ਸੀ। ਉਪਰੋਕਤ ਭੂਮੀ ਹਰਿਆਣਾ ਭੂਮੀ ਸੁਧਾਰ ਵਿਕਾਸ ਨਿਗਮ (ਐਚਐਲਆਰਡੀਸੀ) ਦੇ ਕੋਲ ਸਾਲ 1998 ਤੋੋਂ 25 ਸਾਲ ਲਈ 1000 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਦੀ ਦਰ ਨਾਲ ਪੱਟੇ ‘ਤੇ ਹੈ। ਐਚਐਲਆਰਡੀਸੀ ਨੇ ਅੱਗੇ ਕਿਸਾਨਾਂ ਨੂੰ ਸਾਲਾਨਾਂ ਆਧਾਰ ‘ਤੇ ਭੂਮੀ ਪੱਟੇ ‘ਤੇ ਦਿੱਤੀ ਅਤੇ ਕਿਹਾ ਕਿ ਪੱਟਾ ਇਸ ਰਬੀ ਸੀਜਨ 31 ਮਾਰਚ 2025 ਤੱਕ ਹੈ।
ਉਨ੍ਹਾਂ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਹਰਿਆਣਾ ਬੀਜ ਵਿਕਾਸ ਨਿਗਮ (ਐਚਐਸਡੀਸੀ) ਵੱਲੋਂ ਡਹੀਨਾ/ਕੱਵਾਲੀ ਪਿੰਡ ਵਿੱਚ ਵੀ ਬੀਜ ਵਿਕਰੀ ਕੇਂਦਰ ਖੋਲਣ ਦਾ ਵੀ ਪ੍ਰਸਤਾਵ ਹੈ। ਉਨ੍ਹਾਂ ਨੇ ਕਿਹਾ ਕਿ ਨਿਗਮ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਦਰਵਾਜੇ ‘ਤੇ ਚੰਗੀ ਗੁਣਵੱਤਾ ਵਾਲੇ ਬੀਜ ਦੀ ਸਪਲਾਈ ਯਕੀਨੀ ਕੀਤੀ ਜਾਵੇ। ਇਸ ਅਨੁਸਾਰ ਐਚਐਸਡੀਸੀ ਦੇ ਕੋਲ ਸੂਬੇ ਦੇ ਕਿਸਾਨਾਂ ਨੂੰ ਹਰਿਆਣਾ ਬੀਜ ਬ੍ਰਾਂਡ ਨਾਂਅ ਦੇ ਨਾਲ ਚੰਗੀ ਗੁਣਵੱਤਾ ਵਾਲੇ ਬੀਜ ਉਪਲਬਧ ਕਰਾਉਣ ਲਈ ਹਰਿਆਣਾ ਵਿੱਚ 80 ਵਿਕਰੀ ਕਾਊਂਟਰ ਹਨ ਜੋ ਡਹੀਨਾ/ਕਵਾਲੀ ਤੋਂ ਲਗਭਗ 10 ਕਿਲੋਮੀਟਰ ਦੂਰ ਹਨ। ਇਸ ਤੋਂ ਇਲਾਵਾ, ਐਚਐਸਡੀਸੀ ਦੇ ਰਿਵਾੜੀ, ਮਹੇਂਦਰਗੜ੍ਹ ਅਤੇ ਕੋਸਲੀ ਵਿੱਚ ਵੀ ਨਿਯਮਤ ਵਿਕਰੀ ਕਾਊਂਟਰ ਹਨ ਜੋ ਡਹੀਨਾ ਤੋਂ ਲਗਭਗ 20 ਤੋਂ 35 ਕਿਲੋਮੀਟਰ ਦੂਰ ਹਨ। ਇਨ੍ਹਾਂ ਸਾਰਿਆਂ ਦੇ ਬਾਵਜੂਦ ਵੀ ਕਿਸਾਨਾਂ ਦੀ ਸਹੂਲਤ ਲਈ ਨਿਗਮ ਵੱਲੋਂ ਡਹੀਨਾ/ਕਵਾਲੀ ਪਿੰਡ ਵਿੱਚ ਵੀ ਬੀਜ ਵਿਕਰੀ ਕੇਂਦਰ ਖੋਲਣ ਦਾ ਪ੍ਰਸਤਾਵ ਹੈ।
ਚੰਡੀਗੜ੍ਹ, 27 ਮਾਰਚ – ਹਰਿਆਣਾ ਦੇ ਸ਼ਦਹਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਦੱਸਿਆ ਕਿ ਹਰਿਆਣਾ ਵਿੱਚ ਨਗਰ ਪਾਲਿਕਾਵਾਂ ਵੱਲੋਂ ਨਵੀਂ ਗਾਂਸ਼ਾਲਾਵਾਂ ਦੀ ਸਥਾਪਨਾ, ਗਾਂਸ਼ਾਲਾਵਾਂ ਨੂੰ ਵਿੱਤੀ ਸਹਾਇਤਾ ਵਿੱਚ ਵਾਧਾ, ਚਾਰੇ ਦੀ ਵਿਵਸਥਾ ਆਵਾਰਾ ਪਸ਼ੂਆਂ ਦਾ ਟੀਕਾਕਰਣ ਅਤੇ ਨਸਬੰਦੀ ਅਤੇ ਅਜਿਹੇ ਪਸ਼ੂਆਂ ਲਈ ਮੈਡੀਕਲ ਸਹੂਲਤ ਦਾ ਪ੍ਰਾਵਧਾਨ ਵਰਗੇ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ।
ਸ੍ਰੀ ਵਿਪੁਲ ਗੋਇਲ ਅੱਜ ਹਰਿਆਣਾ ਵਿਧਾਨਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਕਲਾਇਤ ਦੇ ਵਿਧਾਇਕ ਸ੍ਰੀ ਗੋਕੁੱਲ ਸੇਤਿਆ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਬਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਗਾਂਸ਼ਾਲਾਵਾਂ ਨੂੰ ਆਵਾਰਾ ਪਸ਼ੂਆਂ ਦੇ ਪੁਨਰਵਾਸ ਲਈ ਪ੍ਰੋਤਸਾਹਿਤ ਕਰਨ ਤਹਿਤ ਸੂਬਾ ਸਰਕਾਰ ਵੱਲੋਂ ਹਰੇਕ ਜਿਲ੍ਹੇ ਵਿੱਚ ਵਿਸ਼ੇਸ਼ ਗਾਂ ਰੱਖਿਆ ਟਾਸਕ ਫੋਰਸ ਅਤੇ ਇੱਕ ਰਾਜ ਪੱਧਰੀ ਵਿਸ਼ੇਸ਼ ਗਾਂ ਰੱਖਿਆ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੂ ਕਰਵਾਇਆ ਕਿ ਜਿਲ੍ਹਾ ਸਿਰਸਾ ਵਿੱਚ ਬੇਸਹਾਰਾ ਪਸ਼ੂਆਂ ‘ਤੇ ਕਟੱਰੋਲ ਲਈ ਹਰਿਆਣਾ ਨਗਰਪਾਲਿਕਾ ਉੱਪਨਿਯਮ ਸਾਲ 2005 ਤੇ 2007 ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਰਾਜ ਵਿੱਚ ਪਸ਼ੂ ਜਨਮ ਕੱਟਰੋਲ (ਕੁੱਤੇ) ਨਿਯਮ, ਰੇਬੀਜ ਨੂੰ ਕੰਟਰੋਲ ਕਰਨ, ਅਵਾਰਾ ਕੁੱਤਿਆਂ ਦੀ ਆਬਾਦੀ ਅਤੇ ਪਸ਼ੂ ਜਨਮ ਕੰਟਰੋਲ ਦੀ ਸਮੀਖਿਆ ਤਾਲਮੇਲ ਅਤੇ ਨਿਗਰਾਨੀ ਕਰਨ ਲਈ ਸਾਲ 2023 ਵਿੱਚ ਨੋਟੀਫਾਇਡ ਕੀਤੇ ਗਏ ਹਨ।
ਸ੍ਰੀ ਵਿਪੁਲ ਗੋਇਲ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੂ ਕਰਵਾਇਆ ਕਿ ਸਰਕਾਰ ਨੇ ਅਵਾਰਾ ਅਤੇ ਬੇਸਹਰਾ ਪਸ਼ੂਆਂ ਨੂੰ ਕੰਟਰੋਲ ਕਰਨ ਲਈ ਰਾਜ ਵਿੱਚ ਕੁੱਲ 683 ਗਾਂਸ਼ਾਲਾਵਾਂ ਹਨ। ਇੰਨ੍ਹਾਂ ਵਿੱਚੋਂ 1,73,501 ਪਸ਼ੂਆਂ ਦੀ ਕੁੱਲ ਸਮਰੱਥਾ ਵਾਲੀ 185 ਗਾਂਸ਼ਾਂਲਾਵਾਂ ਪਾਲਿਕਾ ਸੀਮਾ ਦੇ ਅੰਦਰ ਹਨ। ਇਸ ਤੋਂ ਇਲਾਵਾ, ਪਾਲਿਕਾਵਾਂ ਨੂੰ ਉਨ੍ਹਾਂ ਦੀ ਜਰੂਰਤ ਦੇ ਅਨੁਰੂਪ ਨਵੀਂ ਗਾਂਸ਼ਾਲਾਵਾਂ ਸਥਾਪਿਤ ਕਰਨ ਤਹਿਤ ਨਿਰਦੇਸ਼ਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਜਨਵਰੀ, 2024 ਤੋਂ 7 ਮਾਰਚ, 2025 ਤੱਕ ਕੁੱਲ 56,615 ਆਵਾਰਾ ਪਸ਼ੂਆਂ ਨੂੰ ਗਾਂਸ਼ਾਲਾਵਾਂ ਨੂੰ ਟ੍ਰਾਂਸਫਰ ਕਰ ਕੇ ਉਨ੍ਹਾਂ ਦਾ ਪੁਨਰਵਾਸ ਕੀਤਾ ਗਿਆ ਹੈ, 25,325 ਕੁੱਤਿਆਂ ਦੀ ਨਸਬੰਦੀ ਅਤੇ 41,152 ਬੰਦਰਾਂ ਨੂੰ ਵਨ ਖੇਤਰਾਂ ਵਿੱਚ ਛੱਡਿਆ ਗਿਆ ਹੈ। ਗਾਂਸ਼ਾਲਾਵਾਂ ਨੂੰ ਮਜਬੂਤ ਬਨਾਉਣ ਦੇ ਉਦੇਸ਼ ਨਾਲ ਸਰਕਾਰ ਵੱਲੋਂ ਪਸ਼ੂਪਾਲਣ ਅਤੇ ਡੇਅਰੀ ਵਿਭਾਗ, ਹਰਿਆਣਾ ਰਾਹੀਂ ਗਾਂਸ਼ਾਲਾਵਾਂ ਨੂੰ ਚਾਰਾ ਗ੍ਰਾਂਟ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ, ਹਰਿਆਣਾ ਦੀ ਚਾਰਾ ਗ੍ਰਾਂਟ ਐਲਾਨ ਦੇ ਮੱਦੇਨਜਰ ਇਸ ਵਿੱਤ ਸਾਲ ਵਿੱਚ ਹੁਣ ਤੱਕ ਸੂਬੇ ਵਿੱਚ ਅੰਦਾਜਾ 163.00 ਕਰੋੜ ਰੁਪਏ ਦਾ ਗ੍ਰਾਂਟ ਗਾਂਸ਼ਾਲਾਵਾਂ ਨੂੰ ਜਾਰੀ ਕੀਤੀ ਹੈ। ਇਸ ਯੋਜਨਾ ਤਹਿਤ ਗਾਂਸ਼ਾਲਾਵਾਂ ਵਿੱਚ ਟ੍ਰਾਂਸਫਰ ਕੀਤੇ ਗਏ ਪਸ਼ੂਆਂ ਦੇ ਚਾਰੇ ਤਹਿਤ 10 ਰੁਪਏ ਪ੍ਰਤੀ ਵੱਛਾ, 20 ਰੁਪਏ ਪ੍ਰਤੀ ਗਾਂ ਅਤੇ 25 ਰੁਪਏ ਪ੍ਰਤੀ ਬੈਲ/ਸਾਂਡ (ਨੰਦੀ) ਦਿੱਤੇ ਗਏ ਹਨ। ਸਾਲ 2020-21 ਤੋਂ ਹੁਣ ਤੱਕ ਕੁੱਲ 294.55 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਰਜਿਸਟਰਡ ਗਾਂਸ਼ਾਲਾਵਾਂ ਨੂੰ 2 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਰਿਆਇਤੀ ਬਿਜਲੀ ਸਪਲਾਈ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਤੀਜੇਵਜੋ, ਪਿਛਲੇ ਪੰਜ ਸਾਲਾਂ ਵਿੱਚ ਰਾਜ ਵਿੱਚ 158 ਰਜਿਸਟਰਡ ਗਾਂਸ਼ਾਲਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਿਰਸਾ ਸ਼ਹਿਰ ਵਿੱਚ ਪੰਜ ਗਾਂਸ਼ਾਲਾਵਾਂ ਨੰਦੀ ਸ਼ਾਲਾ (ਕੇਲਨਿਆ), ਸ੍ਰੀ ਰਾਧਾ ਕ੍ਰਿਸ਼ਣ ਗਾਂ ਸੇਵਾ ਸਦਨ (ਰਾਮਨਗਰਿਆ), ਸ੍ਰੀ ਗਾਂਸ਼ਾਲਾ (ਸਿਰਸਾ), ਚੌਧਰੀ ਦੇਵੀਲਾਲ ਗਾਂਸ਼ਾਲਾ ਅਤੇ ਸ੍ਰੀ ਸ਼ਿਆਮ ਗਾਂ ਰੱਖਿਆ ਦੱਲ (ਸਿਰਸਾ), ਬੇਸਹਾਰਾ ਪਸ਼ੂਆਂ ਦਾ ਪ੍ਰਬੰਧ ਕਰ ਰਹੀ ਹੈ। ਇਸ ਦਾ ਸੰਚਾਲਨ ਗੈਰ ਸਰਕਾਰੀ ਸੰਗਠਨਾਂ ਅਤੇ ਵੱਖ-ਵੱਖ ਕਮੇਟੀਆਂ ਵੱਲੋਂ ਕੀਤਾ ਜਾਂਦਾ ਹੈ। ਜਨਵਰੀ, 2024 ਤੋਂ 7 ਮਾਰਚ, 2025 ਤੱਕ 1644 ਆਵਾਰਾ ਪਸ਼ੂਆਂ ਨੂੰ ਇੰਨ੍ਹਾਂ ਗਾਂਸ਼ਾਲਾਵਾਂ ਵਿੱਚ ਟ੍ਰਾਂਸਫਰ ਕੀਤਾ ਜਾ ਚੁੱਕਾ ਹੈ, ਜਦੋਂ ਕਿ 856 ਮਵੇਸ਼ਿਆਂ ਨੂੰ ਹੁਣ ਟ੍ਰਾਂਸਫਰ ਕੀਤਾ ਜਾਣਾ ਹੈ। ਕੁੱਲ 1644 ਮਵੇਸ਼ਿਆਂ ਨੂੰ ਟੈਗ ਕੀਤਾ ਗਿਆ ਹੈ ਅਤੇ ਚਾਰਾ ਗ੍ਰਾਂਟ ਵਜੋ 24 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਸਰਕਾਰ ਵੱਲੋਂ 8.00 ਕਰੋੜ ਰੁਪਏ ਦੀ ਲਗਾਤ ਨਾਲ ਜਿਲ੍ਹਾ ਪਾਣੀਪਤ ਹੈ ਪਿੰਡ ਨੈਨ ਅਤੇ ਜਿਲ੍ਹਾ ਹਿਸਾਰ ਦੇ ਪਿੰਡ ਢੰਡੂਰ ਵਿੱਚ 5,000 ਪਸ਼ੂਆਂ ਦੀ ਸਮਰੱਥਾ ਵਾਲੇ ਦੋ ਗਾਂ ਅਭਿਆਰਣ ਸਥਾਪਿਤ ਕੀਤੇ ਗਏ ਹਨ। ਇੰਨ੍ਹਾਂ ਅਭਿਆਰਾਣਾਂ ਵਿੱਚ ਹੁਣ ਤੱਕ ਲਗਭਗ 6,000 ਆਵਾਰਾ ਪਸ਼ੂਆਂ ਦਾ ਪੁਨਰਵਾਸ ਕੀਤਾ ਜਾ ਚੁੱਕਾ ਹੈ। ਸਰਕਾਰ ਵੱਲੋਂ ਨਾਗਰਿਕਾਂ ਨੂੰ ਸੜਕ ਗਲੀਆਂ ਵਿੱਚ ਆਪਣੇ ਪਸ਼ੂਆਂ ਨੂੰ ਖੁੱਲੇ ਵਿੱਚ ਧਿਆਨ ਨਾਲ ਰੋਕਣ ਤਹਿਤ ਕਦਮ ਚੁੱਕੇ ਜਾ ਰਹੇ ਹਨ। ਪਾਲਿਕਾਵਾਂ ਵੱਲੋਂ ਪਸ਼ੂਪਾਲਕਾਂ ਤੋਂ ਇਸ ਸਬੰਧ ਵਿੱਚ ਜਨਵਰੀ, 2024 ਤੋਂ 7 ਮਾਰਚ, 2025 ਤੱਕ 34.63 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।
ਚੰਡੀਗੜ੍ਹ, 27 ਮਾਰਚ – ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਜ਼ਿਲ੍ਹਾ ਹਿਸਾਰ ਦੇ ਨਾਰਨੌਂਦ ਵਿੱਚ ਸਬ-ਡਿਵੀਜਨ ਸਿਵਲ ਹਸਪਤਾਲ (ਐਸਡੀਸੀਐਸ) ਦੇ ਨਿਰਮਾਣ ਕੰਮ ਨੂੰ 31 ਦਸੰਬਰ, 2025 ਤੱਕ ਪੂਰਾ ਕਰ ਲਿਆ ਜਾਵੇਗਾ।
ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੀ ਸੀ।
ਕੁਮਾਰੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਹਿਸਾਰ ਵਿੱਚ ਸਬ-ਡਿਵੀਜਨਲ ਸਿਵਲ ਹਸਪਤਾਲ (ਐਸਡੀਸੀਐਚ) ਨਾਰਨੌਂਦ ਨੂੰ 23 ਅਪ੍ਰੈਲ, 2018 ਨੂੰ 100 ਬਿਸਤਰਿਆਂ ਵਾਲੇ ਸਬ-ਡਿਵੀਜਨ ਸਿਵਲ ਹਸਪਤਾਲ ਵਜੋ ਅੱਪਗ੍ਰੇਡ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਸ ਹਸਪਤਾਲ ਦੇ ਭਵਨ ਦੇ ਨਿਰਮਾਣ ਤਹਿਤ 27 ਅਗਸਤ, 2018 ਨੂੰ 3409.79 ਲੱਖ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਗਈ ਸੀ ਬਾਕੀ ਕੰਮ ਲਈ 306.02 ਲੱਖ ਰੁਪਏ ਦਾ ਵਿਸਤਾਰ ਅੰਦਾਜਾ ਤਕਨੀਕੀ ਮੰਜੂਰੀ ਦਿੱਤੀ ਗਈ ਹੈ।
ਸੂਬੇ ਵਿੱਚ ਖੁਲਣਵੇ 46 ਨਵੇਂ ਨਸ਼ਾ ਮੁਕਤੀ ਕੇਂਦਰ- ਸਿਹਤ ਮੰਤਰੀ
ਚੰਡੀਗੜ੍ਹ, 27 ਮਾਰਚ- ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਨੌਜੁਆਨਾਂ ਦੀ ਨਸ਼ੇ ਦੀ ਲਤ ਛੁੜਵਾਉਣ ਲਈ ਸੂਬੇ ਵਿੱਚ 46 ਨਵੇਂ ਨਸ਼ਾ ਮੁਕਤੀ ਕੇਂਦਰ ਖੋਲੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਆਪ ਵੀ ਨਸ਼ਾ ਮੁਕਤ ਕੇਂਦਰਾਂ ਦੀ ਮਾਨੀਟਰਿੰਗ ਕਰੇਗੀ ਤਾਂ ਜੋ ਲੋੜ੍ਹ ਅਨੁਸਾਰ ਹੋ ਸਹੁਲਤਾਂ ਮੁਹਈਆ ਕਰਵਾਈ ਜਾ ਸਕੇ।
ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਚਲ ਰਹੇ ਬਜਟ ਸੈਸ਼ਣ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਕੁਮਾਰੀ ਆਰਤੀ ਸਿੰਘ ਰਾਓ ਨੇ ਸੂਬੇ ਵਿੱਚ ਫੈਲ ਰਹੇ ਨਸ਼ੇ ਦੀ ਸਮਾਜਿਕ ਬੁਰਾਈ ‘ਤੇ ਚਿੰਤਾ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਆਪਣੇ ਲੇਵਲ ‘ਤੇ ਨਸ਼ਾ ਮੁਕਤੀ ਮੁਹਿੰਮ ਚਲਾ ਰਹੀ ਹੈ, ਸਦਨ ਦੇ ਸਾਰੇ ਮੈਂਬਰਾਂ ਨੂੰ ਵੀ ਇਸ ਵਿੱਚ ਭਾਗੀਦਾਰੀ ਕਰਕੇ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ ਸੂਬੇ ਦੇ 14621 ਨੌਜੁਆਨਾਂ ਨੂੰ ਨਸ਼ਾ ਮੁਕਤ ਕਰਾਇਆ ਗਿਆ ਹੈ ਅਤੇ ਇਹ ਕੌਸ਼ਿਸ਼ ਲਗਾਤਾਰ ਜਾਰੀ ਹੈ।
ਉਨ੍ਹਾਂ ਨੇ ਵਿਸਥਾਰ ਵਿੱਚ ਜਾਣਕਾਰੀ ਸਦਨ ਦੇ ਪਟਲ ‘ਤੇ ਰੱਖ ਕੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪ੍ਰਾਈਵੇਟ, ਸਰਕਾਰੀ ਅਤੇ ਨਿਮ ਸਰਕਾਰੀ ਕੇਂਦਰਾਂ ਨੂੰ ਮਿਲਾ ਕੇ 130 ਨਸ਼ਾ ਮੁਕਤੀ ਕੇਂਦਰ ਚਲ ਰਹੇ ਹਨ। ਇਨ੍ਹਾਂ ਨਸ਼ਾ ਮੁਕਤੀ ਕੇਂਦਰਾਂ ਦੇ ਲਾਇਸੈਂਸ ਮਹਾਨਿਦੇਸ਼ਕ ਸਿਹਤ ਸੇਵਾਵਾਂ, ਹਰਿਆਣਾ ਦੀ ਮੰਜੂਰੀ ਤੋਂ ਬਾਅਦ ਨਿਦੇਸ਼ਕ ਸੇਵਾ ਵੱਲੋਂ ਹਰਿਆਣਾ ਨਸ਼ਾ ਮੁਕਤੀ ਕੇਂਦਰ ਨਿਯਮ,2010 ਅਤੇ 2018 ਵਿੱਚ ਸ਼ੋਧ ਨਿਯਮਾਂ ਅਨੁਸਾਰ ਜਾਰੀ ਕੀਤੇ ਹਨ।
ਕੁਮਾਰੀ ਆਰਤੀ ਸਿੰਘ ਰਾਓ ਅਨੁਸਾਰ ਸਿਹਤ ਵਿਭਾਗ ਵਿੱਚ ਕੁਲ੍ਹ 20 ਰੇਗੁਲਰ ਅਤੇ 5 ਸੰਵਿਦਾ ਮਨੋਚਿਕਿਤਸਾ ਵਿਭਾਗ, ਪੀਜੀਆਈਐਮਆਰ ਚੰਡੀਗੜ੍ਹ ਤੋਂ 6 ਮਹੀਨੇ ਦਾ ਆਨਲਾਇਨ ਸੈਂਟਰ ‘ਨਸ਼ਾ ਮੁਕਤੀ ਸੈਂਟਰ’ ਸਫਲਤਾਪੂਰਵਕ ਪੂਰਾ ਕੀਤਾ ਹੈ। ਨਸ਼ਾ ਮੁਕਤੀ ਸੇਵਾਵਾਂ ਨੂੰ ਮਜਬੂਤ ਕਰਨ ਲਈ ਇਨ੍ਹਾ ਡਾਕਟਰ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਯੁਕਤੀ ਸਥਾਨ ‘ਤੇ ਵਧੀਕ ਡਿਯੂਟੀ ਸੌਂਪੀ ਗਈ ਹੈ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਪੀਜੀਆਈਐਮਈਆਰ ਚੰਡੀਗੜ੍ਹ ਦੇ ਮਨੋਚਿਕਿਤਸਾ ਵਿਭਾਗ ਵੱਲੋਂ 6 ਮਹੀਨੇ ਦਾ ਆਨਲਾਇਨ ਨਸ਼ਾ ਮੁਕਤੀ ਸੈਂਟਰ ਦਾ ਦੂਜਾ ਬੈਚ ਸਿਹਤ ਵਿਭਾਗ ਲਗਭਗ 50 ਡਾਕਟਰ ਅਧਿਕਾਰੀਆਂ ਲਈ 3 ਦਸੰਬਰ,2024 ਤੋਂ ਸ਼ੁਰੂ ਹੋ ਗਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਨਸ਼ੀਲੀ ਦਵਾਵਾਂ ਦੇ ਦੁਰਉਪਯੋਗ ਦਾ ਜਲਦ ਪਤਾ ਲਗਾਉਣ ਲਈ ਹਸਪਤਾਲਾਂ ਵਿੱਚ ਮੂੱਤਰ ਡ੍ਰੱਗ ਡਿਟੇਕਸ਼ਨ ਕਿਟ ਮੁਹਈਆ ਕਰਵਾਈ ਜਾ ਰਹੀ ਹੈ। ਇਹ ਕਿਟਡ ਪਿਸ਼ਾਬ ਦੇ ਸੈਂਪਲਾਂ ਵਿੱਚ ਵੱਖ ਵੱਖ ਦਵਾਵਾਂ ਜਿਵੇਂ ਓਪੀਯੋਈਡਸ, ਕੋਕੇਨ, ਕੈਨਬਿਸ, ਬੈਂਜੋਡਾਯਜੇਪੇਨਸ, ਐਮਫੇਟਾਮਾਈਨਸ, ਬਾਬਿਰਟੁਰੇਟਸ ਦੇ ਸੇਵਨ ਦਾ ਤੇਜੀ ਨਾਲ ਪਤਾ ਲਗਾਉਂਦੇ ਹਨ। ਇਨ੍ਹਾਂ ਕਿਟਾਂ ਰਾਹੀਂ ਨਸ਼ੀਲੀ ਦਵਾਵਾਂ ਦੇ ਦੁਰਉਪਯੋਗ ਦਾ ਪਤਾ ਲਗਾਉਣ ਨਾਲ ਡਾਕਟਰ ਨੂੰ ਨਸ਼ੇ ਦੇ ਆਦੀ ਵਿਅਕਤੀ ਨੂੰ ਸਹੀ ਇਲਾਜ ਮੁਹਈਆ ਕਰਾਉਣ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਨਸ਼ੀਲੀ ਦਵਾਵਾਂ ਦੀ ਲਤ ਦੇ ਉਚੇਰੀ ਪ੍ਰਸਾਰ ਵਾਲੇ ਖੇਤਰਾਂ ਵਿੱਚ 46 ਨਵੇਂ ਨਸ਼ਾ ਮੁਕਤੀ ਕੇਂਦਰ ਖੋਲਣ ਦਾ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਹੈ ਇਨ੍ਹਾਂ ਵਿੱਚੋਂ 12 ਜ਼ਿਲੇ ਹਸਪਤਾਲਾਂ ਵਿੱਚ ਅਤੇ 34 ੳਪਮੰਡਲ ਹਸਪਤਾਲਾਂ ਵਿੱਚ ਖੋਲੇ ਜਾਣ ਦਾ ਪ੍ਰਸਤਾਵ ਹੈ। ਜ਼ਿਲਾ ਹਸਪਤਾਲਾਂ ਵਿੱਚ 12 ਪ੍ਰਸਤਾਵਿਤ ਨਸ਼ਾ ਮੁਕਤੀ ਕੇਂਦਰ ਭਿਵਾਨੀ, ਚਰਖੀ ਦਾਦਰੀ, ਫਰੀਦਾਬਾਦ, ਝੱਜਰ,ਜੀਂਦ, ਪਲਵਲ, ਪਾਣੀਪਤ, ਨੂਹ, ਰੇਵਾੜੀ, ਸੋਨੀਪਤ ਅਤੇ ਯਮੁਨਾਨਗਰ ਜ਼ਿਲ੍ਹਾਂ ਵਿੱਚ ਹਨ। ਉਨ੍ਹਾਂ ਨੇ ਦੱਸਿਆ ਕਿ ਐਸਡੀਐਚ ਦੇ ਹਸਪਤਾਲਾਂ ਵਿੱਚ ਅਤੇ ਕਮਿਊਨਿਟੀ ਸਿਹਤ ਕੇਂਦਰ ਪੱਧਰ ‘ਤੇ 34 ਪ੍ਰਸਤਾਵਿਤ ਨਸ਼ਾ ਮੁਕਤੀ ਕੇਂਦਰ ਖੋਲੇ ਜਾਣਗੇ। ਇਹ ਨਸ਼ਾ ਮੁਕਤੀ ਕੇਂਦਰ ਐਚਡੀਸੀਐਚ ਅੰਬਾਲਾ ਕੈਂਟ, ਐਚਡੀਸੀਐਚ ਨਾਰਾਇਣਗੜ੍ਹ, ਐਚਡੀਸੀਐਚ ਲੋਹਾਰੂ, ਐਚਡੀਸੀਐਚ ਬਵਾਨੀ ਖੇੜਾ, ਐਚਡੀਸੀਐਚ,ਤੁਸ਼ਾਮ, ਐਚਡੀਸੀਐਚ ਸਿਵਾਣੀ, ਐਚਡੀਸੀਐਚ ਟੋਹਾਨਾ, ਐਚਡੀਸੀਐਚ ਰਤਿਆ, ਐਚਡੀਸੀਐਚ, ਹਾਂਸੀ, ਐਚਡੀਸੀਐਚ ਪਟੌਦੀ, ਐਚਡੀਸੀਐਚ ਆਦਮਪੁਰ,ਐਚਡੀਸੀਐਚ ਨਾਰਨੌਂਦ,ਐਚਡੀਸੀਐਚ ਇੰਦਰੀ, ਐਚਡੀਸੀਐਚ ਕਾਲਕਾ, ਐਚਡੀਸੀਐਚ ਨਰਵਾਨਾ, ਐਚਡੀਸੀਐਚ ਗੋਹਾਨਾ, ਐਚਡੀਸੀਐਚ ਮੈਹਿਮ, ਐਚਡੀਸੀਐਚ ਬੇਰੀ, ਸੀਐਚ ਕੋਸਲੀ, ਸੀਐਚ ਮਹਿੰਦਰਗੜ੍ਹ ਵਿੱਚ ਖੋਲਣ ਦਾ ਪ੍ਰਸਤਾਵ ਹੈ।
ਕੁਮਾਰੀ ਆਰਤੀ ਸਿੰਘ ਰਾਓ ਨੇ ਅੱਗੇ ਦੱਸਿਆ ਕਿ ਏਡਸ ਕੰਟ੍ਰੋਲ ਸੋਸਾਇਟੀ ਸੂਬੇ ਵਿੱਚ 18 ਓਪੀਯੋਇਡ ਪ੍ਰਤੀਸਥਾਪਨ ਥੈਰੇਪੀ ਕੇਂਦਰ ਚਲਾਂਦੀ ਹੈ। ਇਹ ਕੇਂਦਰ ਨਰਸਾ ਰਾਹੀਂ ਨਸ਼ੀਲੀ ਦਵਾਵਾਂ ਦੇ ਉਪਯੋਗ ਕਰਨ ਵਾਲਿਆਂ ਨੂੰ ਮੂੰਹੋ ਓਪੀਯੋਈਡ ਆਫਸ਼ਨ ‘ਤੇ ਸਵਿਚ ਕਰਨ ਵਿੱਚ ਮਦਦ ਕਰਦੇ ਹਨ ਅਤੇ ਨਸ਼ੇ ਦੀ ਲਤ ਦੇ ਸ਼ਿਕਾਰ ਲੋਕਾਂ ਨੂੰ ਨਸ਼ਾਂ ਮੁਕਤੀ ਕੇਂਦਰਾਂ ਵਿੱਚ ਨਸ਼ਾ ਮੁਕਤੀ ਲਈ ਪ੍ਰਰਿਤ ਕਰਦੇ ਹਨ। ਮੌ੧ੂਦਾ ਸਮੇਂ ਵਿੱਚ 18 ਓਐਸਟੀ ਕੇਂਦਰ ਸਰਕਾਰੀ ਸਿਹਤ ਸਹੂਲਤਾਂ ਵਿੱਚ ਕੰਮ ਕਰ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ, ਇਸ ਲਈ ਸਾਰੇ ਸਮਾਜਿਕ ਸੰਗਠਨਾਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਤੋਂ ਵੀ ਅਪੀਲ ਕੀਤੀ ਕਿ ਉਹ ਆਪਣੀ ਊਰਜਾ ਨੂੰ ਨਸ਼ੇ ਵਿੱਚ ਬਰਬਾਦ ਕਰਨ ਦੀ ਥਾਂ ‘ਤੇ ਸਰਗਰਮੀ ਕੰਮਾਂ ਵਿੱਚ ਲਗਾਉਣ, ਇਸ ਨਾਲ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਭਵਿੱਖ ਉਜੱਵਲ ਹੋਵੇਗਾ।
Leave a Reply